ਪੰਜਾਬੀ

How to respond to an 'Apparent failure to vote' notice

Video transcript

ਨਵੰਬਰ ਵਿੱਚ, ਸਾਡੇ ਵਿਕਟੋਰੀਆ ਰਾਜ ਦੀਆਂ ਚੋਣਾਂ ਹੋਣੀਆਂ ਹਨ ਅਤੇ ਵੋਟਰ ਸੂਚੀ ਵਿਚਲੇ ਸਾਰੇ ਆਸਟ੍ਰੇਲੀਅਨ ਨਾਗਰਿਕਾਂ ਨੇ ਵੋਟ ਪਾਉਣੀ ਸੀ।.

ਜੇਕਰ VEC ਕੋਲ ਤੁਹਾਡੇ ਵਲੋਂ ਵੋਟ ਪਾਉਣ ਦਾ ਰਿਕਾਰਡ ਨਹੀਂ ਹੋਵੇਗਾ, ਤਾਂ ਤੁਹਾਨੂੰ ਇੱਕ ਚਿੱਠੀ ਮਿਲ ਸਕਦੀ ਹੈ ਜਿਸ ਵਿੱਚ ਇਹ ਪੁੱਛਿਆ ਜਾਵੇਗਾ ਕਿ ਤੁਸੀਂ ਵੋਟ ਕਿਉਂ ਨਹੀਂ ਪਾਈ।.

ਇਹ ਜੁਰਮਾਨਾ ਨਹੀਂ ਹੈ।.

ਲਿਫ਼ਾਫ਼ੇ ਵਿੱਚ, ਤੁਹਾਨੂੰ ਪ੍ਰਾਪਤ ਹੋਵੇਗਾ:
ਇੱਕ ਫਾਰਮ.
ਕਈ ਸਾਰੀਆਂ ਭਾਸ਼ਾਵਾਂ ਵਿੱਚ ਹਦਾਇਤਾਂ.
ਜਵਾਬ ਭੇਜਣ ਲਈ ਪਹਿਲਾਂ ਤੋਂ ਭੁਗਤਾਨਸ਼ੁਦਾ ਲਿਫ਼ਾਫ਼ਾ।.

ਫਾਰਮ ਵਿੱਚ ਤੁਹਾਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਵੋਟ ਪਾਈ ਹੈ ਜਾਂ ਨਹੀਂ।

ਜੇਕਰ ਤੁਸੀਂ ਵੋਟ ਪਾਈ ਸੀ, ਤਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਕਦੋਂ ਅਤੇ ਕਿੱਥੇ ਵੋਟ ਪਾਈ ਸੀ।.

ਜੇਕਰ ਤੁਸੀਂ ਵੋਟ ਨਹੀਂ ਪਾਈ ਸੀ, ਤਾਂ ਤੁਹਾਨੂੰ ਵੋਟ ਨਾ ਪਾਉਣ ਦਾ ਕਾਰਨ ਦੱਸਣਾ ਪਵੇਗਾ।.

ਇਹ ਚਿੱਠੀ ਮਿਲਣ ਦੀ ਮਿਤੀ ਤੋਂ ਬਾਅਦ ਸਾਨੂੰ ਇਹ ਦੱਸਣ ਲਈ ਕਿ ਤੁਸੀਂ ਵੋਟ ਪਾਈ ਸੀ ਜਾਂ ਨਹੀਂ, ਤੁਹਾਡ ਕੋਲ 28 ਦਿਨ ਦਾ ਸਮਾਂ ਹੈ।.

ਇਸ ਫਾਰਮ ਨੂੰ ਭੁਗਤਾਨਸ਼ੁਦਾ ਜਵਾਬ ਭੇਜਣ ਵਾਲੇ ਵਾਲੇ ਲਿਫ਼ਾਫ਼ੇ ਵਿੱਚ ਪਾਓ ਅਤੇ ਜਿੰਨੀ ਜਲਦੀ ਹੋ ਸਕੇ ਸਾਨੂੰ ਵਾਪਸ ਭੇਜੋ।.

ਕਿਰਪਾ ਕਰਕੇ ਇਸ ਚਿੱਠੀ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਤੁਸੀਂ ਜਵਾਬ ਨਹੀਂ ਦਿੰਦੇ ਹੋ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।.

ਜੇਕਰ ਤੁਹਾਨੂੰ ਫਾਰਮ ਭਰਨ ਵਿੱਚ ਮੱਦਦ ਦੀ ਲੋੜ ਹੈ , ਤਾਂ ਕਿਰਪਾ ਕਰਕੇ 9209 0112 ਦੁਭਾਸ਼ੀਆ ਸੇਵਾ ਨੰਬਰ 'ਤੇ ਫ਼ੋਨ ਕਰੋ ਜਾਂ ਸਾਡੀ ਵੈੱਬਸਾਈਟ vec.vic.gov.au 'ਤੇ ਜਾਓ ਅਤੇ ਦੁਭਾਸ਼ੀਏ ਦਾ ਲੋਗੋ ਚੁਣੋ।.